ਜੈਪੁਰ, 27 ਨਵੰਬਰ
ਇਥੇ ਵਿਆਹ ਵਿੱਚ ਸ਼ਾਮਲ ਹੋਣ ਆਏ ਪਰਿਵਾਰ ਦੇ ਉਦੋਂ ਹੋਸ਼ ਉੱਡ ਗਏ ਜਦੋਂ ਅਣਪਛਾਤਿਆਂ ਨੇ ਇੱਥੇ ਪੰਜ-ਸਿਤਾਰਾ ਹੋਟਲ ਦੇ ਕਮਰੇ ਵਿੱਚੋਂ ਉਸ ਦੇ 2 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ। ਹੋਟਲ ਕਲਾਰਕਸ ਅਮੇਰ ਦੀ ਹੈ, ਜਿੱਥੇ ਮੁੰਬਈ ਦੇ ਕਾਰੋਬਾਰੀ ਰਾਹੁਲ ਭਾਟੀਆ ਦੀ ਬੇਟੀ ਦਾ ਵਿਆਹ ਕੀਤਾ ਗਿਆ ਸੀ। ਜਵਾਹਰ ਸਰਕਲ ਦੇ ਐੱਸਐੱਚਓ ਰਾਧਰਮਨ ਗੁਪਤਾ ਨੇ ਦੱਸਿਆ ਕਿ ਭਾਟੀਆ ਅਤੇ ਉਸ ਦੇ ਪਰਿਵਾਰਕ ਮੈਂਬਰ ਸੱਤਵੀਂ ਮੰਜ਼ਿਲ ‘ਤੇ ਰਹਿ ਰਹੇ ਸਨ ਅਤੇ ਹੋਟਲ ਦੇ ਲਾਅਨ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦੇ ਕਮਰੇ ਵਿੱਚੋਂ 2 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਅਤੇ 95,000 ਰੁਪਏ ਦੀ ਨਕਦੀ ਚੋਰੀ ਹੋ ਗਈ। ਆਪਣੀ ਸ਼ਿਕਾਇਤ ਵਿੱਚ ਭਾਟੀਆ ਨੇ ਦੋਸ਼ ਲਾਇਆ ਹੈ ਕਿ ਇਹ ਚੋਰੀ ਹੋਟਲ ਸਟਾਫ ਦੀ ਮਿਲੀਭੁਗਤ ਨਾਲ ਹੋਈ ਹੈ। ਗੁਪਤਾ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਟਲ ਪ੍ਰਬੰਧਨ ਅਤੇ ਸਟਾਫ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।