ਰਾਂਚੀ, 28 ਨਵੰਬਰ
ਝਾਰਖੰਡ ਪੁਲੀਸ ਨੇ ਅੱਜ ਕਿਹਾ ਹੈ ਕਿ ਉਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਉਨ੍ਹਾਂ ਹੁੱਲੜਬਾਜ਼ਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਰਾਂਚੀ ਵਿੱਚ ਕਸ਼ਮੀਰੀ ਵਪਾਰੀਆਂ ਨੂੰ ‘ਜੈ ਸ਼੍ਰੀ ਰਾਮ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ। ਕਸ਼ਮੀਰ ਦੇ ਰਹਿਣ ਵਾਲੇ 34 ਸਾਲਾ ਵਿਅਕਤੀ, ਜੋ ਸਰਦੀਆਂ ਦੇ ਕੱਪੜੇ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ, ਨੇ ਬੀਤੇ ਦਿਨ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਕੁੱਝ ਲੋਕਾਂ ਨੇ ਰਾਂਚੀ ਦੇ ਦੋਰਾਂਦਾ ਖੇਤਰ ‘ਚ ਉਸ ’ਤੇ ਅਤੇ ਉਸ ਦੇ ਕੁਝ ਹੋਰ ਵਪਾਰੀਆਂ ‘ਤੇ ਹਮਲਾ ਕੀਤਾ। ਉਨ੍ਹਾਂ ਨੂੰ ‘ਜੈ ਸ਼੍ਰੀ ਰਾਮ’ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਉਣ ਲਈ ਮਜਬੂਰ ਕੀਤਾ। ਟਵਿੱਟਰ ‘ਤੇ ਇਸ ਘਟਨਾ ਦੀ ਸ਼ਿਕਾਇਤ ਕਰਨ ਵਾਲੇ ਕਸ਼ਮੀਰੀ ਵਪਾਰੀਆਂ ਦੀ ਕਥਿਤ ਵੀਡੀਓ ਸ਼ੇਅਰ ਕੀਤੀ ਗਈ ਹੈ।