ਦੁਮਕਾ, 29 ਅਗਸਤ
ਇਥੋਂ ਦੀ 17 ਸਾਲਾ ਲੜਕੀ ਅੰਕਿਤਾ ਦਾ ਅੱਜ ਸਖਤ ਸੁਰੱਖਿਆ ਹੇਠ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰ ਨੇ ਅੰਕਿਤਾ ਦੀ ਅੰਤਿਮ ਯਾਤਰਾ ਕੱਢੀ। ਦੱਸਣਯੋਗ ਹੈ ਕਿ ਸ਼ਾਹਰੁਖ ਹੁਸੈਨ ਨੇ ਦੋਸਤੀ ਨਾ ਕਰਨ ’ਤੇ ਅੰਕਿਤਾ ਨੂੰ ਉਸ ਸਮੇਂ ਅੱਗ ਲਾ ਦਿੱਤੀ ਸੀ ਜਦੋਂ ਉਹ ਸੁੱਤੀ ਪਈ ਸੀ। ਸ਼ਾਹਰੁਖ ਨੇ ਖਿੜਕੀ ਵਿਚੋਂ ਪੈਟਰੋਲ ਸੁੱਟ ਕੇ ਅੱਗ ਲਾਈ ਜਿਸ ਦੇ ਬਿਆਨ ਅੰਕਿਤਾ ਨੇ ਅਧਿਕਾਰੀਆਂ ਕੋਲ ਦਰਜ ਕਰਵਾ ਦਿੱਤੇ ਸਨ। ਦੂਜੇ ਪਾਸੇ ਬਾਬੂ ਲਾਲ ਮਰਾਂਡੀ ਨੇ ਦੋਸ਼ ਲਾਇਆ ਕਿ ਇਥੋਂ ਦਾ ਡੀਐਸਪੀ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।