ਰਾਂਚੀ: ਭਾਜਪਾ ਦੀ ਝਾਰਖੰਡ ਇਕਾਈ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਅਤੇ ਮੱਧ ਪ੍ਰਦੇਸ਼ ਦੀ ਮੰਤਰੀ ਤੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਨੇਤਾ ਬੇਬੀ ਦੇਵੀ ਤੇ ਕਈ ਹੋਰ ਉਮੀਦਵਾਰਾਂ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਆਪੋ-ਆਪਣੇ ਚੋਣ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਮਰਾਂਡੀ ਨੇ ਧਨਵਾਰ ਜਦਕਿ ਬੇਬੀ ਦੇਵੀ ਨੇ ਡੁਮਰੀ ਵਿਧਾਨ ਸਭਾ ਸੀਟ ਤੋਂ ਕਾਗਜ਼ ਦਾਖਲ ਕੀਤੇ ਹਨ। ਧਨਵਾਰ ਤੇ ਡੁਮਰੀ ਉਨ੍ਹਾਂ 38 ਹਲਕਿਆਂ ’ਚ ਸ਼ਾਮਲ ਹਨ ਜਿੱਥੇ 20 ਨਵੰਬਰ ਨੂੰ ਦੂਜੇ ਗੇੜ ਤਹਿਤ ਵੋਟਾਂ ਪੈਣਗੀਆਂ। ਦੂਜੇ ਗੇੜ ਲਈ ਨਾਮਜ਼ਦਗੀ ਪ੍ਰਕਿਰਿਆ 22 ਅਕਤੂਬਰ ਨੂੰ ਸ਼ੁਰੂ ਹੋਈ ਅਤੇ 29 ਅਕਤੂਬਰ ਨੂੰ ਮੁਕੰਮਲ ਹੋਵੇਗੀ। ਬੇਬੀ ਦੇਵੀ ਨੇ ਪਿਛਲੇ ਸਾਲ ਅਪਰੈਲ ’ਚ ਆਪਣੇ ਪਤੀ ਤੇ ਜੇਐੱਮਐੱਮ ਆਗੂ ਜਗਰਨਾਥ ਮਹਿਤੋ ਦੇ ਦੇਹਾਂਤ ਮਗਰੋਂ ਉਪ ਚੋਣ ’ਚ ਡੁਮਰੀ ਸੀਟ ਜਿੱਤੀ ਸੀ। -ਪੀਟੀਆਈ