ਦੇਵਘਰ (ਝਾਰਖੰਡ), 12 ਅਪਰੈਲ
ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿੱਚ ਤ੍ਰਿਕੂਟ ਪਹਾੜੀਆਂ ਨੂੰ ਜੋੜਨ ਵਾਲੀ ਕੇਬਲ ਕਾਰ ਵਿੱਚ ਫਸੇ ਸਾਰੇ ਸੈਲਾਨੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਟਰਾਲੀਆਂ ਵਿੱਚ ਕੁੱਲ 80 ਲੋਕ ਫਸੇ ਸਨ। ਹਵਾਈ ਫ਼ੌਜ ਦਾ ਬਚਾਅ ਕਾਰਜ ਕਰੀਬ 46 ਘੰਟੇ ਚੱਲਿਆ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਸੈਲਾਨੀ ਸੋਮਵਾਰ ਨੂੰ ਹੈਲੀਕਾਪਟਰ ਤੋਂ ਬਚਾਅ ਦੀ ਕੋਸ਼ਿਸ਼ ਦੌਰਾਨ ਡਿੱਗ ਗਿਆ ਸੀ। ਅੱਜ ਵੀ ਬਚਾਅ ਦੌਰਾਨ ਔਰਤ ਡਿੱਗ ਗਈ ਪਰ ਹੇਠਾਂ ਜਾਲ ਹੋਣ ਕਾਰਨ ਉਸ ਦੀ ਜਾਨ ਬਚ ਗਈ।