ਪਟਨਾ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਵੱਲੋਂ ਅੱਜ ਬਿਹਾਰ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਵਜੋਂ ਸਹੁੰ ਚੁੱਕੀ ਗਈ। ਇਹ ਜਾਣਕਾਰੀ ਅੱਜ ਰਾਜਭਵਨ ਵੱਲੋਂ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਦਿੱਤੀ ਗਈ। ਸ੍ਰੀ ਮਾਂਝੀ, ਜੋ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਹਿੰਦੁਸਤਾਨ ਆਵਾਮ ਮੋਰਚਾ ਦੇ ਸੰਸਥਾਪਕ ਪ੍ਰਧਾਨ ਹਨ, ਨੂੰ ਅੱਜ ਅਹੁਦੇ ਦੀ ਸਹੁੰ ਰਾਜਪਾਲ ਫਾਗੂ ਚੌਹਾਨ ਨੇ ਚੁੱਕਵਾਈ। ਉਨ੍ਹਾਂ ਨੂੰ 23-24 ਨਵੰਬਰ 2020 ਲਈ ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤਾ ਗਿਆ ਹੈ।
-ਪੀਟੀਆਈ