ਨਵੀਂ ਦਿੱਲੀ, 20 ਮਈ
ਸੁਪਰੀਮ ਕੋਰਟ ਦੇ ਪੰਜਵੇਂ ਸਭ ਤੋਂ ਸੀਨੀਅਰ ਜੱਜ ਜਸਟਿਸ ਐੱਲ. ਨਾਗੇਸ਼ਵਰ ਰਾਓ ਨੇ ਅੱਜ ਕਿਹਾ ਕਿ ਜੱਜ ‘ਸੰਨਿਆਸੀ’ ਨਹੀਂ ਹਨ ਅਤੇ ਕਈ ਵਾਰ ਉਹ ਵੀ ਕੰਮ ਦਾ ਮਹਿਸੂਸ ਕਰਦੇ ਹਨ। ਜਸਟਿਸ ਰਾਓ ਨੇ ਇਹ ਗੱਲ ਭਾਰਤ ਦੇ ਆਪਣੇ ਕੰਮ ਦੇ ਆਖਰੀ ਦਿਨ ਚੀਫ ਜਸਟਿਸ ਐੱਨ.ਵੀ. ਰਾਮੰਨਾ ਨਾਲ ‘ਰਸਮੀ ਬੈਂਚ’ ਸਾਂਝਾ ਕਰਦਿਆਂ ਆਖੀ। ਜਸਟਿਸ ਰਾਓ ਸੁਪਰੀਮ ਕੋਰਟ ਦੇ ਇਤਿਹਾਸ ਵਿੱਚ 7ਵੇਂ ਵਿਅਕਤੀ ਹਨ, ਜਿਨ੍ਹਾਂ ਨੂੰ ਬਾਰ ਤੋਂ ਸਿੱਧਾ ਸਰਵਉੱਚ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਜਸਟਿਸ ਵਜੋਂ 6 ਸਾਲਾਂ ਦੇ ਕਾਰਜਕਾਲ ਨੂੰ ‘‘ਚੰਗਾ ਸਫਰ’ ਕਰਾਰ ਦਿੰਦਿਆਂ ਆਪਣੇ ਵਕਾਲਤ ਦੇ ਦਿਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ, ‘‘ਕਈ ਵਾਰ ਕੰਮ ਦਾ ਦਬਾਅ ਹੁੰਦਾ ਹੈ ਕਿਉਂਕਿ ਅਸੀਂ ਸੰਨਿਆਸੀ ਨਹੀਂ ਹਾਂ। ਮੈਨੂੰ ਪਤਾ ਹੈ ਕਿ ਕਈ ਵਾਰ ਮੈਂ ਕਈ ਵਾਰ ਵਕੀਲਾਂ ਦੀ ਅਵਾਜ਼ ਘਟਾਉਣ ਲਈ ਉੱਚੀ ਆਵਾਜ਼ ਵਿੱਚ ਵੀ ਬੋਲਿਆ।’’ ਜਸਟਿਸ ਰਾਓ ਨੇ ਕਿਹਾ ਕਿ ਉਹ ਸਾਰੀ ਜ਼ਿੰਦਗੀ ਵਕੀਲ ਰਹਿਣਾ ਪਸੰਦ ਕਰਨਗੇ। -ਪੀਟੀਆਈ