ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੇ ਕਿਹਾ ਹੈ ਕਿ ਸੰਵਿਧਾਨਿਕ ਅਤੇ ਕਾਨੂੰਨੀ ਪੱਖਾਂ ’ਤੇ ਫ਼ੈਸਲਾ ਲੈਂਦੇ ਸਮੇਂ ਜੱਜਾਂ ਤੋਂ ਲੋਕ ਪ੍ਰਸਿੱਧੀ ਤੋਂ ਪ੍ਰਭਾਵਿਤ ਹੋਏ ਬਿਨਾਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਚੀਫ਼ ਜਸਟਿਸ ਨੇ ਅੱਜ ਭੂਟਾਨ ਵਿੱਚ ਜਿਗਮੇ ਸਿੰਗਯੇ ਵਾਂਗਚੁੱਕ ਭਾਸ਼ਨ ਲੜੀ ਤਹਿਤ ‘ਭੂਟਾਨ ਡਿਸਟਿੰਗੂਇਸ਼ਡ ਸਪੀਕਰਜ਼’ ਫੋਰਮ ਨੂੰ ਸੰਬੋਧਨ ਕੀਤਾ। ਚੀਫ਼ ਜਸਟਿਸ ਨੇ ਨਿਆਂਪਾਲਿਕਾ ਦੀ ਭਰੋਸੇਯੋਗਤਾ ਅਤੇ ਅਦਾਲਤਾਂ ’ਚ ਸੰਸਥਾਗਤ ਭਰੋਸੇ ਦੇ ਵਿਸ਼ੇ ’ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤਾਂ ਵਿੱਚ ਸੰਸਥਾਗਤ ਭਰੋਸਾ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਹੀ ਇੱਕ ਖੁਸ਼ਹਾਲ ਸੰਵਿਧਾਨਕ ਪ੍ਰਣਾਲੀ ਦਾ ਆਧਾਰ ਹੈ। -ਪੀਟੀਆਈ