ਨਵੀਂ ਦਿੱਲੀ:
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਆਪਣੇ ਜਾਨਸ਼ੀਨ ਵਜੋਂ ਜਸਟਿਸ ਸੰਜੀਵ ਖੰਨਾ ਦੇ ਨਾਮ ਦੀ ਕੇਂਦਰ ਕੋਲ ਸਿਫ਼ਾਰਸ਼ ਕੀਤੀ ਹੈ। ਕੇਂਦਰ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਜਸਟਿਸ ਸੰਜੀਵ ਖੰਨਾ 11 ਨਵੰਬਰ ਨੂੰ ਭਾਰਤ ਦੇ 51ਵੇਂ ਚੀਫ਼ ਜਸਟਿਸ ਬਣ ਸਕਦੇ ਹਨ। ਚੀਫ਼ ਜਸਟਿਸ ਚੰਦਰਚੂੜ ਅਗਲੇ ਮਹੀਨੇ 10 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਚੀਫ਼ ਜਸਟਿਸ ਚੰਦਰਚੂੜ ਨੇ ਜਸਟਿਸ ਖੰਨਾ ਦੇ ਨਾਮ ਦੀ ਸਿਫ਼ਾਰਸ਼ ਵਾਲਾ ਪੱਤਰ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਲਿਖਿਆ ਹੈ। -ਪੀਟੀਆਈ