ਕਾਨਪੁਰ, 7 ਜੁਲਾਈ
ਕਾਨਪੁਰ ਦੇ ਬਿਕਰੂ ਪਿੰਡ ਵਿੱਚ ਬੀਤੇ ਹਫ਼ਤੇ ਪੁਲੀਸ ’ਤੇ ਘਾਤ ਲਾ ਕੇ ਕੀਤੇ ਹਮਲੇ ਦਾ ਅਸਲ ਘਾੜਾ ਗੈਂਗਸਟਰ ਵਿਕਾਸ ਦੂਬੇ ਹੁਣ ਤੱਕ ਪੁਲੀਸ ਦੇ ਹੱਥ ਨਹੀਂ ਆਇਆ, ਪਰ ਉਸ ਦੀ ਇੱਕ ਕਰੀਬੀ ਰਿਸ਼ਤੇਦਾਰ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਮਲੇ ਵਿੱਚ ਅੱਠ ਪੁਲੀਸ ਮੁਲਾਜ਼ਮ ਮਾਰੇ ਗਏ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੂਬੇ ਦੀ ਰਿਸ਼ਤੇਦਾਰ ਸ਼ਮਾ, ਉਸ ਦੇ ਗੁਆਂਢੀ ਸੁਰੇਸ਼ ਵਰਮਾ ਅਤੇ ਨੌਕਰਾਣੀ ਰੇਖਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੇਖਾ ਦੂਬੇ ਦੇ ਗਰੋਹ ਦੇ ਮੁੱਖ ਸਰਗਨਾ ਦਇਆ ਸ਼ੰਕਰ ਅਗਨੀਹੋਤਰੀ ਦੀ ਪਤਨੀ ਹੈ, ਜਿਸ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। -ਪੀਟੀਆਈ