ਕਾਨਪੁਰ (ਯੂਪੀ), 22 ਜੂਨ
ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਕਾਨਪੁਰ ਹਿੰਸਾ ਮਾਮਲੇ ਵਿੱਚ ਅੱਜ ਕਈ ਰੈਸਟੋਰੈਂਟਾਂ ਦੇ ਮਾਲਕ ਮੁਖਤਾਰ ਬਾਬਾ ਉਰਫ਼ ਬਾਬਾ ਬਰਿਆਨੀ ਨੂੰ ਗ੍ਰਿਫ਼ਤਾਰ ਹੈ। ਜੁਆਇੰਟ ਪੁਲੀਸ ਕਮਿਸ਼ਨਰ (ਕਾਨੂੰਨ ਵਿਵਸਥਾ) ਅਨੰਦ ਪ੍ਰਕਾਸ਼ ਤਿਵਾੜੀ ਨੇ ਦੱਸਿਆ ਕਿ ਬੈਕਨਗੰਜ ਥਾਣੇ ਵਿੱਚ ਦੰਗੇ ਅਤੇ ਖ਼ਤਰਨਾਕ ਹਥਿਆਰਾਂ ਨਾਲ ਹਿੰਸਾ ਕਰਨ ਸਬੰਧੀ ਤਿੰਨ ਕੇਸ ਦਰਜ ਹਨ, ਜਿਨ੍ਹਾਂ ਵਿੱਚ ਮੁਖਤਾਰ ਬਾਬਾ ਵੀ ਨਾਮਜ਼ਦ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਮਗਰੋਂ ਤਿੰਨ ਜੂਨ ਨੂੰ ਜ਼ੁਮੇ ਦੀ ਨਮਾਜ਼ ਮੌਕੇ ਕਾਨਪੁਰ ਵਿੱਚ ਹਿੰਸਾ ਭੜਕ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀ ਸ਼ੱਕ ਦੇ ਘੇਰੇ ਵਿੱਚ ਹਨ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। -ਪੀਟੀਆਈ