ਕਾਨਪੁਰ, 8 ਜੂਨ
ਉੱਤਰ ਪ੍ਰਦੇਸ਼ ਪੁਲੀਸ ਨੇ ਕਾਨਪੁਰ ਹਿੰਸਾ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਪਾਪੂਲਰ ਫਰੰਟ ਆਫ਼ ਇੰਡੀਆ (ਪੀਐੱਫਆਈ) ਨਾਲ ਸਬੰਧਤ ਤਿੰਨ ਲੋਕਾਂ ਨੂੰ ਗ੍ਰਿਫ਼਼ਤਾਰ ਕੀਤਾ ਹੈ। ਇਸੇ ਦੌਰਾਨ ਕਾਨਪੁਰ ਹਿੰਸਾ ਨਾਲ ਸਬੰਧਤ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਕੁੱਲ ਗਿਣਤੀ 54 ਹੋ ਗਈ ਹੈ। ਪੁਲੀਸ ਅਨੁਸਾਰ ਪੀਐੱਫਆਈ ਨੇ ਦੰਗਾਕਾਰੀਆਂ ਨੂੰ ਭੜਕਾਇਆ ਤੇ ਇਹ ਦੰਗਾਕਾਰੀ ਕਾਨਪੁਰ ਹਿੰਸਾ ਦੇ ਮੁੱਖ ਸਾਜ਼ਿਸ਼ਘਾੜਾ ਹਿਆਤ ਜ਼ਫ਼ਰ ਹਾਸ਼ਮੀ ਨਾਲ ਜੁੜੇ ਹੋਏ ਸਨ। ਅੱਜ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ 2019 ਵਿੱਚ ਸੀਏਏ (ਨਾਗਰਿਕ ਸੋਧ ਐਕਟ) ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਸਨ। ਇਹ ਜਾਣਕਾਰੀ ਕਾਨਪੁਰ ਪੁਲੀਸ ਦੇ ਕਮਿਸ਼ਨਰ ਵਿਜੈ ਸਿੰਘ ਮੀਨਾ ਨੇ ਦਿੱਤੀ ਹੈ। -ਪੀਟੀਆਈ