ਮੁੰਬਈ, 27 ਮਾਰਚ
ਬੌਲੀਵੁੱਡ ਅਦਾਕਾਰ ਪਰੇਸ਼ ਰਾਵਲ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੂਸਫ ਪਠਾਨ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। 65 ਸਾਲਾ ਰਾਵਲ ਨੇ ਆਪਣੀ ਸਿਹਤ ਸਬੰਧੀ ਟਵੀਟ ਕਰਦਿਆਂ ਪਿਛਲੇ ਦਿਨੀਂ ਉਸ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਯੂਸਫ ਪਠਾਨ ਆਪਣੇ ਘਰ ਵਿਚ ਇਕਾਂਤਵਾਸ ਹੋ ਗਿਆ ਹੈ।-ਆਈਏਐੱਨਐੱਸ