ਕਾਰਗਿਲ, 18 ਅਕਤੂਬਰ
ਕੇਂਦਰੀ ਸ਼ਾਸਿਤ ਪ੍ਰਦੇਸ਼ ਲਦਾਖ ਦੇ ਪਿੰਡ ਚੋਸਕੋਰੇ ਦੀ ਰਹਿਣ ਵਾਲੀ ਫਾਤਿਮਾ ਬਾਨੋ ਕਾਰਗਿਲ ਦੀ ਅਜਿਹੀ ਪਹਿਲੀ ਔਰਤ ਬਣ ਗਈ ਹੈ, ਜਿਸ ਨੂੰ ‘ਲਦਾਖ ਵਾਸੀ’ ਹੋਣ ਦਾ ਸਰਟੀਫਿਕੇਟ ਮਿਲਿਆ ਹੈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲ੍ਹੇ ’ਚ ਦਸਤਾਵੇਜ਼ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਾਇਆ ਗਿਆ ਸੀ। ਅਧਿਕਾਰੀਆਂ ਮੁਤਾਬਕ ਕਾਰਗਿਲ ਦੇ ਵਧੀਕ ਡਿਪਟੀ ਕਮਿਸ਼ਨਰ ਤਸੇਰਿੰਗ ਮੋਟੁਪ ਵੱਲੋਂ ਇੱਥੇ ਤਹਿਸੀਲਦਾਰ ਦਫ਼ਤਰ ਵਿੱਚ ‘ਪਹਿਲਾ ਵਾਸੀ’ ਸਰਟੀਫਿਕੇਟ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਸਥਾਨਕ ਨਿਵਾਸੀਆਂ ਲਈ ਸਾਰੀਆਂ ਅਧੀਨ ਸੇਵਾਵਾਂ ਦਾ ਰਾਖਵਾਂਕਰਨ ਕਰਨ ਦੇ ਤਕਰੀਬਨ ਤਿੰਨ ਮਹੀਨਿਆਂ ਬਾਅਦ, ਲਦਾਖ ਪ੍ਰਸ਼ਾਸਨ ਨੇ 4 ਸਤੰਬਰ ਨੂੰ ਕਿਸੇ ਵੀ ਵਿਭਾਗ ਜਾਂ ਸੇਵਾ ਦੀ ਸਥਾਪਨਾ ’ਤੇ ਸਾਰੀਆਂ ਗ਼ੈਰ-ਗਜ਼ਟਿਡ ਅਸਾਮੀਆਂ ’ਤੇ ਨਿਯੁਕਤੀ ਦੇ ਉਦੇਸ਼ ਨਾਲ ‘ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਸਨੀਕਾਂ’ ਨੂੰ ਪਰਿਭਾਸ਼ਿਤ ਕਰਨ ਦਾ ਹੁਕਮ ਜਾਰੀ ਕੀਤਾ ਸੀ। -ਪੀਟੀਆਈ