ਵਿਜੈਪੁਰਾ, 5 ਦਸੰਬਰ
ਵਿਜੈਵਾੜਾ ਦੇ ਅਲੀਆਬਾਦ ਉਦਯੋਗਿਕ ਇਲਾਕੇ ’ਚ ਇੱਕ ਪ੍ਰਾਈਵੇਟ ਫੂਡ ਪ੍ਰੋਸੈਸਿੰਗ ਯੂਨਿਟ ਦੇ ਗੋਦਾਮ ਵਿੱਚ ਇਕ ਵੱਡੀ ਮਸ਼ੀਨ ਟੁੱਟਣ ਮਗਰੋਂ 100 ਟਨ ਮੱਕੀ ਦੇ ਢੇਰ ਥੱਲੇ ਦੱਬਣ ਕਾਰਨ 7 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਵਿਜੈਪੁਰਾ ਦੇ ਐੱਸਪੀ ਸੋਨਾਵਨੇ ਰਿਸ਼ੀਕੇਸ਼ ਭਗਵਾਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਵਾਪਰੀ ਘਟਨਾ ਵਿੱਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ ਪਰ ਇਹ ਉਨ੍ਹਾਂ ਵਿੱਚੋੋਂ ਨਹੀਂ ਹਨ ਜਿਹੜੇ ਢੇਰ ਹੇਠਾਂ ਦੱਬੇ ਗਏ ਸਨ। ਢੇਰ ਥੱਲੇ ਦੱਬੇ ਵਿਅਕਤੀਆਂ ਵਿੱਚੋਂ ਇੱਕ ਨੂੰ ਬਚਾਅ ਲਿਆ ਗਿਆ ਜਦਕਿ ਸੱਤਾਂ ਦੀ ਮੌਤ ਹੋ ਗਈ। ਅਧਿਕਾਰੀ ਮੁਤਾਬਕ ਬਚਾਅ ਅਪਰੇਸ਼ਨ ਦੌਰਾਨ 7 ਮਜ਼ਦੂਰਾਂ ਦੀਆਂ ਲਾਸ਼ਾਂ ਢੇਰ ਹੇਠੋਂ ਕੱਢੀਆਂ ਗਈਆਂ। -ਪੀਟੀਆਈ