ਮੰਗਲੌਰ, 18 ਫਰਵਰੀ
ਕਰਨਾਟਕ ਦੇ ਉਡੁਪੀ ਵਿੱਚ ਮਹਾਤਮਾ ਗਾਂਧੀ ਮੈਮੋਰੀਅਲ ਕਾਲਜ 10 ਦਿਨਾਂ ਬਾਅਦ ਅੱਜ ਮੁੜ ਖੋਲ੍ਹਿਆ ਗਿਆ। ਪਿਛਲੇ ਹਫ਼ਤੇ ਵਿਦਿਆਰਥੀ ਸਮੂਹਾਂ ਵਿਚਾਲੇ ਹਿਜਾਬ ਅਤੇ ਭਗਵੇਂ ਸ਼ਾਲਾਂ ਕਾਰਨ ਇਸ ਕਾਲਜ ਵਿੱਚ ਝੜਪ ਹੋ ਗਈ ਸੀ। ਪ੍ਰੀ-ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰੈਕਟੀਕਲ ਪ੍ਰੀਖਿਆਵਾਂ ਹੋਣੀਆਂ ਹਨ, ਇਸ ਲਈ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਇਸ ਲਈ ਕਾਲਜ ਵਿੱਚ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਪ੍ਰੀਖਿਆ ਦੇਣੀ ਹੈ। ਕਾਲਜ ਵਿੱਚ ਅੱਜ ਤੋਂ ਡਿਗਰੀ ਕਲਾਸਾਂ ਵੀ ਸ਼ੁਰੂ ਹੋ ਗਈਆਂ। ਕਾਲਜ ਤੇ ਇਲਾਕੇ ’ਚ ਪੁਲੀਸ ਤੇ ਸੀਆਰਪੀਐੱਫ ਵੱਡੀ ਗਿਣਤੀ ’ਚ ਤਾਇਨਾਤ ਹੈ।