ਬੰਗਲੌਰ, 3 ਸਤੰਬਰ
ਕਰਨਾਟਕ ਰਾਜ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਆਰਪੀ ਸ਼ਰਮਾ ਉਸ ਵੇਲੇ ਗੰਭੀਰ ਜ਼ਖ਼ਮੀ ਹੋ ਗਏ ਜਦੋਂ ਰਿਵਾਲਵਰ ਸਾਫ਼ ਕਰਦਿਆਂ ਅਚਾਨਕ ਗੋਲੀ ਚੱਲ ਗਈ। ਇਕ ਅਧਿਕਾਰੀ ਨੇ ਦੱਸਿਆ, “59 ਸਾਲਾ ਸ਼ਰਮਾ ਦੀ ਗਰਦਨ ਵਿਚ ਦੋ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।” ਇਹ ਰਿਵਾਲਵਰ ਇਸ ਆਈਪੀਐੱਸ ਅਧਿਕਾਰੀ ਦਾ ਹੈ। ਜਦੋਂ ਉਹ ਇਥੇ ਕੋਠਨੂਰ ਵਿਖੇ ਆਪਣੀ ਰਿਹਾਇਸ਼ ‘ਤੇ ਇਸ ਭਰੇ ਰਿਵਾਲਵਰ ਦੀ ਸਫਾਈ ਕਰ ਰਹੇ ਸਨ ਤਾਂ ਅਚਾਨਕ ਗੋਲੀ ਚੱਲ ਗਈ। ਇਸ ਦੌਰਾਨ ਸ੍ਰੀ ਸ਼ਰਮਾ ਦੀ ਧੀ ਮੌਕੇ ’ਤੇ ਪੁੱਜੀ ਤੇ ਉਸ ਨੇ ਖੂਨ ਨਾਲ ਲਥਪਥ ਪਿਤਾ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀ ਦੀ ਹਾਲਤ ਗੰਭੀਰ ਹੈ।