ਬੰਗਲੌਰ, 17 ਸਤੰਬਰ
ਕਰਨਾਟਕਾ ਵਿਧਾਨ ਸਭਾ ਨੇ ਅੱਜ ‘ਕੈਦੀਆਂ ਦੀ ਪਛਾਣ (ਕਰਨਾਟਕਾ ਸੋਧ) ਬਿੱਲ’ ਪਾਸ ਕਰ ਦਿੱਤਾ ਹੈ। ਇਸ ਵਿੱਚ ਸ਼ਾਂਤੀ ਭੰਗ ਕਰਨ ਅਤੇ ਅਪਰਾਧ ਦੀ ਰੋਕਥਾਮ ਅਤੇ ਨਜ਼ਰ ਰੱਖਣ ਲਈ ਅਪਰਾਧੀਆਂ ਦੇ ਖ਼ੂਨ, ਡੀਐੱਨਏ, ਆਵਾਜ਼ ਦੇ ਨਮੂਨੇ ਅਤੇ ਅੱਖਾਂ ਦੀਆਂ ਪੁਤਲੀਆਂ ਸਕੈਨ ਕਰਨ ਦੀ ਤਜਵੀਜ਼ ਹੈ। ਇਹ ਬਿੱਲ ਜੂਡੀਸ਼ੀਲ ਮੈਜਿਸਟ੍ਰੇਟ ਦੇ ਨਾਲ ਐੱਸਪੀ ਜਾਂ ਡੀਸੀਪੀ ਨੂੰ ਵਧੇਰੇ ਸ਼ਕਤੀਆਂ ਦਿੰਦਾ ਹਨ। ਗ੍ਰਹਿ ਮੰਤਰੀ ਏ. ਜੰਨੇਂਦਰਾਂ ਨੇ ਇਹ ਬਿੱਲ ਸਦਨ ਵਿੱਚ ਪੇਸ਼ ਕੀਤਾ। -ਪੀਟੀਆਈ