ਮੁਲਕੀ (ਕਰਨਾਟਕ), 9 ਨਵੰਬਰ
ਮੁਲਕੀ ਥਾਣੇ ਅਧੀਨ ਪੈਂਦੇ ਪਿੰਡ ਪਕਸ਼ੀਕੇਰੇ ਦੇ ਕਾਰਤਿਕ ਭੱਟ (32) ਨੇ ਆਪਣੀ ਪਤਨੀ ਤੇ ਬੱਚੇ ਦੀ ਕਥਿਤ ਹੱਤਿਆ ਤੋਂ ਬਾਅਦ ਕਾਲਾਪੁਰ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੂੰ ਅੱਜ ਘਟਨਾ ਸਥਾਨ ਨੇੜਿਓਂ ਮਿਲੇ ਦੋਪਹੀਆ ਵਾਹਨ ਵਿੱਚੋਂ ਮਿਲੀ ਆਰਸੀ ’ਤੇ ਲੱਗੀ ਫੋਟੋ ਤੋਂ ਭੱਟ ਦੀ ਸ਼ਨਾਖਤ ਹੋਈ। ਦਸਤਾਵੇਜ਼ ’ਤੇ ਲਿਖੇ ਪਤੇ ਦੇ ਆਧਾਰ ’ਤੇ ਪੁਲੀਸ ਜਦੋਂ ਮੁਲਕੀ ਅਧੀਨ ਪੈਂਦੇ ਪਿੰਡ ਪਕਸ਼ੀਕੇਰੇ ਪਹੁੰਚੀ ਤਾਂ ਘਰ ਅੰਦਰ ਉਸ (ਕਾਰਤਿਕ ਭੱਟ) ਦੀ ਪਤਨੀ ਪ੍ਰਿਯੰਕਾ (28) ਅਤੇ ਬੇਟਾ ਹਰੂਦੇ (4) ਦੀਆਂ ਲਾਸ਼ਾਂ ਪਈਆਂ ਸਨ। ਪੁਲੀਸ ਮੁਤਾਬਕ ਮੌਕੇ ਤੋਂ ਇੱਕ ਨੋਟ ਮਿਲਿਆ ਹੈ, ਜਿਸ ਵਿੱਚ ਕਾਰਤਿਕ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਕਤਲ ਕਰਨ ਦੀ ਗੱਲ ਕਬੂਲੀ ਹੈ। -ਪੀਟੀਆਈ