ਬੰਗਲੁਰੂ, 23 ਜੂਨ
ਜੇਡੀ (ਐਸ) ਐਮਐਲਸੀ ਅਤੇ ਐਚਡੀ ਰੇਵੰਨਾ ਦੇ ਪੁੱਤਰ ਸੂਰਜ ਰੇਵੰਨਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ: ਐਸਪੀ ਨੇ ਦੱਸਿਆ ਕਿ ਸੂਰਜ ਰੇਵੰਨਾ ਖਿਲਾਫ ਕੱਲ੍ਹ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸੂਰਜ ਰੇਵੰਨਾ ਨੇ 16 ਜੂਨ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਨੇ ਉਸ ਨੂੰ ਪਾਰਟੀ ਵਰਕਰਾਂ ਖਿਲਾਫ਼ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਪਹਿਲਾਂ ਕਈ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ।