ਬੰਗਲੁਰੂ, 28 ਜੁਲਾਈ
ਕਰਨਾਟਕ ਨੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਬਾਰੇ ਇਕ ਪਾਠ ਸੱਤਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ’ਚੋਂ ਹਟਾ ਦਿੱਤਾ ਹੈ। ਇਸ ਲਈ ਸਿਲੇਬਸ ਘਟਾਉਣ ਦਾ ਹਵਾਲਾ ਦਿੱਤਾ ਗਿਆ ਹੈ ਕਿਉਂਕਿ ਕੋਵਿਡ ਸੰਕਟ ਕਾਰਨ ਇਸ ਅਕਾਦਮਿਕ ਵਰ੍ਹੇ ਵਿਚ ਸਕੂਲ ਦੇਰ ਨਾਲ ਖੁੱਲ੍ਹਣਗੇ। ਕਰਨਾਟਕ ਦੇ ਟੈਕਸਟ ਬੁੱਕ ਸੁਸਾਇਟੀ ਡਾਇਰੈਕਟਰ ਨੇ ਕਿਹਾ ਕਿ ਇਸ ਤਰ੍ਹਾਂ ਪਾਠਕ੍ਰਮ 30 ਫ਼ੀਸਦ ਤੱਕ ਘੱਟ ਜਾਵੇਗਾ। ਹਾਲਾਂਕਿ ਸੁਸਾਇਟੀ ਨੇ ਛੇਵੀਂ ਤੇ ਦਸਵੀਂ ਜਮਾਤ ਨੂੰ ‘ਟਾਈਗਰ ਆਫ਼ ਮੈਸੂਰ’ ਬਾਰੇ ਪੜ੍ਹਾਇਆ ਜਾਂਦਾ ਪਾਠ ਬਰਕਰਾਰ ਰੱਖਿਆ ਹੈ। ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀ ਛੇਵੀਂ ’ਚ ਟੀਪੂ ਬਾਰੇ ਪੜ੍ਹਨਗੇ ਤੇ ਮਗਰੋਂ ਦਸਵੀਂ ਵਿਚ ਵੀ ਪੜ੍ਹਨਗੇ। ਇਸ ਲਈ ਸੱਤਵੀਂ ’ਚੋਂ ਇਸ ਨੂੰ ਹਟਾਉਣ ਨਾਲ ਅਕਾਦਮਿਕ ਪੱਧਰ ਉਤੇ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ।
-ਪੀਟੀਆਈ