ਲਖਨਊ: ਉੱਤਰ ਪ੍ਰਦੇਸ਼ ਦੇ ਸਿਹਤ ਰਾਜ ਮੰਤਰੀ ਅਤੁਲ ਗਰਗ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਟਵੀਟ ਕੀਤਾ, ‘ਮੇਰਾ 15 ਅਗਸਤ ਨੂੰ ਕੀਤਾ ਆਰਟੀਪੀਸੀਆਰ ਟੈਸਟ ਨੈਗੇਟਿਵ ਆਇਆ ਸੀ ਪਰ ਬਾਅਦ ਵਿੱਚ ਦੁਬਾਰਾ ਬੀਤੇ ਦਿਨ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ।’ ਉਨ੍ਹਾਂ ਕਿਹਾ, ‘16 ਤੋਂ 18 ਅਗਸਤ ਵਿਚਾਲੇ ਜੋ ਵੀ ਲੋਕ ਮੈਨੂੰ ਮਿਲੇ ਹਨ, ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।’ ਅਤੁਲ ਗਰਗ ਯੂਪੀ ਦੇ 10ਵੇਂ ਮੰਤਰੀ ਹਨ ਜੋ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
-ਆਈਏਐੱਨਐੱਸ