ਸ੍ਰੀਨਗਰ, 28 ਅਕਤੂਬਰ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਹੋਏ ਮੁਕਾਬਲੇ ਵਿੱਚ ਅਤਿਵਾਦੀ ਮਾਰਿਆ ਗਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਚੇਰਦਾਰੀ ‘ਚ ਅਤਿਵਾਦੀਆਂ ਨੇ ਫੌਜ ਅਤੇ ਪੁਲੀਸ ਦੇ ਗਸ਼ਤੀ ਦਲਾਂ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਅਤਿਵਾਦੀ ਮਾਰਿਆ ਗਿਆ। ਅਤਿਵਾਦੀ ਦੀ ਲਾਸ਼ ਕੋਲੋਂ ਪਿਸਤੌਲ, ਗੋਲੀਆਂ ਅਤੇ ਹੈਂਡ ਗ੍ਰੇਨੇਡ ਮਿਲਿਆ ਹੈ। ਅਤਿਵਾਦੀ ਦੀ ਪਛਣਾ ਕੁਲਗਾਮ ਦੇ ਜਾਵੇਦ ਵਾਨੀ ਵਜੋਂ ਹੋਈ ਹੈ।