ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀਆਰਪੀਐਫ ਮੁਲਾਜ਼ਮ ਦੀ ਹੱਤਿਆ ਦੇ ਦੋਸ਼ ਹੇਠ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਈਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਇਕ ਹੋਰ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ। ਅਤਿਵਾਦੀਆਂ ਨੇ ਸ਼ਨਿਚਰਵਾਰ ਸ਼ਾਮ ਆਫ-ਡਿਊਟੀ ਸੀਆਰਪੀਐਫ ਮੁਲਾਜ਼ਮ ਮੁਖ਼ਤਾਰ ਅਹਿਮਦ ਦੇ ਸ਼ੋਪੀਆਂ ਵਿਚ ਉਸ ਦੇ ਘਰ ਵਿਚ ਹੀ ਗੋਲੀ ਮਾਰ ਦਿੱਤੀ ਸੀ। ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤਿਆ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਇਹ ਵਾਰਦਾਤ ਲਸ਼ਕਰ-ਏ-ਤਇਬਾ ਦੇ ਕਮਾਂਡਰ ਅਬੀਦ ਰਮਜ਼ਾਨ ਸ਼ੇਖ ਦੇ ਕਹਿਣ ਉਤੇ ਕੀਤੀ। -ਪੀਟੀਆਈ