ਸ੍ਰੀਨਗਰ: ਅਤਿਵਾਦੀਆਂ ਵੱਲੋਂ ਰਾਹੁਲ ਭੱਟ ਨਾਂ ਦੇ ਕਸ਼ਮੀਰੀ ਪੰਡਤ ਨੂੰ ਉਸ ਦੇ ਦਫ਼ਤਰ ਅੰਦਰ ਕਤਲ ਕੀਤੇ ਜਾਣ ਦੀ ਘਟਨਾ ਦੇ ਰੋਸ ਵਜੋਂ ਕਸ਼ਮੀਰੀ ਪੰਡਤਾਂ ਵੱਲੋਂ ਗੰਦਰਬਲ ਤੇ ਅਨੰਤਨਾਗ ਜ਼ਿਲ੍ਹਿਆਂ ’ਚ ਰੋਸ ਮੁਜ਼ਾਹਰੇ ਅੱਜ ਵੀ ਜਾਰੀ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸੈਂਕੜਿਆਂ ਦੀ ਗਿਣਤੀ ’ਚ ਕਸ਼ਮੀਰੀ ਪੰਡਤ ਗੰਦਰਬਲ ਜ਼ਿਲ੍ਹੇ ਦੇ ਤੁਲਮੁੱਲਾ ’ਚ ਇਕੱਠੇ ਹੋਏ ਤੇ ਉਨ੍ਹਾਂ ਘਟਨਾ ਖ਼ਿਲਾਫ਼ ਰੋਸ ਪ੍ਰਗਟਾਇਆ। ਮੁਜ਼ਾਹਰਾਕਾਰੀਆਂ ਨੇ ਹੱਥਾਂ ’ਚ ਰਾਹੁਲ ਭੱਟ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਤੇ ਉਹ ਇਨਸਾਫ਼ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਸੀ। ਇਸੇ ਤਰ੍ਹਾਂ ਅਨੰਤਨਾਗ ’ਚ ਵੀ ਵੱਡੀ ਗਿਣਤੀ ਮੁਜ਼ਾਹਰਾਕਾਰੀ ਇਕੱਠੇ ਹੋਏ ਤੇ ਉਨ੍ਹਾਂ ਮੌਜੂਦਾ ਸਰਕਾਰ ਦੇ ਪੁਤਲੇ ਸਾੜੇ। ਯੂਟੀ ਪ੍ਰਸ਼ਾਸਨ ਨੇ ਭੱਟ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹੋਏ ਹਨ। -ਪੀਟੀਆਈ