ਨਵੀਂ ਦਿੱਲੀ, 3 ਅਗਸਤਸ੍ਰੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਬੇਹਤਾਸ਼ਾ ਵਾਧਾ ਕਰ ਦਿੱਤਾ ਹੈ। ਹੁਣ ਵਿਧਾਇਕ ਨੂੰ 90,000 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਭੱਤੇ ਵਜੋਂ ਮਿਲਣਗੇ। ਇਸ ਤੋਂ ਪਹਿਲਾਂ ਵਿਧਾਇਕ ਨੂੰ 53,000 ਰੁਪਏ ਮਿਲ ਰਹੇ ਸਨ, ਜਿਸ ਵਿੱਚ 12,000 ਰੁਪਏ ਤਨਖਾਹ ਅਤੇ ਬਾਕੀ ਰਾਸ਼ੀ ਭੱਤੇ ਵਜੋਂ ਸ਼ਾਮਲ ਸਨ। ਇਸ ਵਾਧੇ ਨਾਲ ਹਰੇਕ ਵਿਧਾਇਕ ਨੂੰ 30,000 ਰੁਪਏ ਤਨਖਾਹ ਅਤੇ 60,000 ਰੁਪਏ ਭੱਤੇ ਵਜੋਂ ਮਿਲਣਗੇ। ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਵਾਧੇ ਦੇ ਬਾਵਜੂਦ ਦਿੱਲੀ ਦੇ ਵਿਧਾਇਕ ਦੇਸ਼ ’ਚ ਸਭ ਤੋਂ ਘੱਟ ਤਨਖਾਹਦਾਰ ਹਨ।