ਟਿ੍ਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 5 ਜੂਨ
ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ (ਪੀਐਫਏ) ਦੀ ਅਧਿਕਾਰਤ ਵੈਬਸਾਈਟ ਨੂੰ ਸ਼ੁੱਕਰਵਾਰ ਨੂੰ ‘ਕੇਰਲ ਸਾਈਬਰ ਵਾਰੀਅਰਜ਼’ ਨਾਮ ਦੇ ਇੱਕ ਫੇਸਬੁੱਕ ਸਮੂਹ ਨੇ ਹੈਕ ਕਰ ਲਿਆ। ਉਨ੍ਹਾਂ ਇਸ ਨੂੰ ‘ਫਿਰਕੂ ਨਫ਼ਰਤ ਵਿਰੁੱਧ ਮੁਹਿੰਮ’ ਗਰਦਾਨਿਆ ਹੈ। ਵੈਬਸਾਈਟ ’ਤੇ ਪਲਾਕਡ ਜ਼ਿਲ੍ਹੇ ਦੇ ਅੰਬਾਲਪਰਾ ਦੇ ਗੂਗਲ ਮੈਪ ਦੇ ਨਾਲ ਹੈਕਰਾਂ ਦੁਆਰਾ ਇੱਕ ਲੰਮਾ ਸੁਨੇਹਾ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸੇ ਇਲਾਕੇ ਵਿੱਚ ਮਾਦਾ ਹਾਥੀ ਦੀ ਮੌਤ ਹੋਈ ਸੀ। ਸੁਨੇਹੇ ਵਿੱਚ ਕਿਹਾ ਗਿਆ ਹੈ, ‘ਮੇਨਕਾ ਗਾਂਧੀ ਨੇ ਗੰਦੀ ਰਾਜਨੀਤੀ ਲਈ ਮਾਦਾ ਹਾਥੀ ਦੀ ਮੌਤ ਦੇ ਮਾਮਲੇ ਨੂੰ ਉਭਾਰਿਆ। ਤੁਸੀਂ ਵਾਤਾਵਰਣ ਪ੍ਰੇਮੀ ਅਤੇ ਭੂਗੋਲ ਵਿੱਚ ਇੱਕ ******* ਹੋ। ਅਸੀਂ ਗੂਗਲ ਨਕਸ਼ੇ ਨੂੰ ਤੁਹਾਡੇ ਛੋਟੇ ਦਿਮਾਗ ਨਾਲ ਪੇਸ਼ ਕਰ ਰਹੇ ਹਾਂ। ’