ਇਦੁਕੀ (ਕੇਰਲਾ), 23 ਅਕਤੂਬਰ
ਕੇਰਲਾ ਦੀ ਅਦਾਲਤ ਨੇ ਆਪਣੀ ਨਾਬਾਲਗ ਧੀ ਨਾਲ ਵਾਰ-ਵਾਰ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ 66 ਸਾਲਾ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ ਕੁੱਲ 72 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪੀੜਤ ਨਾਲ ਜਬਰ-ਜਨਾਹ ਉਸ ਸਮੇਂ ਹੋਇਆ ਸੀ ਜਦੋਂ ਉਸ ਦੀ ਉਮਰ ਦਸ ਤੋਂ 14 ਸਾਲ ਸੀ। ਸਰਕਾਰੀ ਵਕੀਲ ਸ਼ਿਜੋਮੋਨ ਜੋਸੇਫ਼ ਨੇ ਦੱਸਿਆ ਕਿ ਇਦੁਕੀ ਦੀ ਫਾਸਟ ਟਰੈਕ ਕੋਰਟ ਦੇ ਜੱਜ ਲਾਇਜੂਮੋਲ ਸ਼ੈਰਿਫ ਨੇ ਪੋਕਸੋ ਐਕਟ ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਨੂੰ ਕੁੱਲ 72 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 1.8 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਜੋ ਪੀੜਤਾ ਨੂੰ ਦਿੱਤਾ ਜਵਾੇਗਾ। -ਪੀਟੀਆਈ