ਕੋਚੀ, 9 ਅਕਤੂਬਰ
ਕੇਰਲ ਦੇ ਕੋਇਲਾਂਡੀ ਵਿੱਚ ਮੰਦਰ ਦੇ ਪੁਜਾਰੀ ਨੂੰ ਬੁਰਕਾ ਪਹਿਨ ਕੇ ਸ਼ੱਕੀ ਢੰਗ ਨਾਲ ਘੁੰਮਣ ’ਤੇ ਲੋਕਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਜਿਸ਼ਨੂ ਨੰਬੂਦਰੀ (28) ਨੂੰ 7 ਅਕਤੂਬਰ ਨੂੰ ਕੋਇਲਾਂਡੀ ਜੰਕਸ਼ਨ ਤੋਂ ਆਟੋ ਚਾਲਕਾਂ ਨੇ ਫੜ ਲਿਆ ਸੀ। ਉਸ ਦੇ ਖ਼ਿਲਾਫ਼ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ। ਇਸ ਕਾਰਨ ਉਸ ਦੇ ਰਿਸ਼ਤੇਦਾਰ ਥਾਣੇ ਪਹੁੰਚਣ ਤੋਂ ਬਾਅਦ ਉਸ ਨੂੰ ਨਾਲ ਲੈ ਗਏ। ਇਕ ਹੋਰ ਮੰਦਰ ਦੇ ਪੁਜਾਰੀ ਨੇ ਪੁਲੀਸ ਨੂੰ ਦੱਸਿਆ ਕਿ ਨੰਬੂਦਰੀ ਨੇ ਚੇਚਕ ਹੋਣ ਕਾਰਨ ਬੁਰਕਾ ਪਾਇਆ ਹੋਇਆ ਸੀ ਪਰ ਪੁਲੀਸ ਨੇ ਦੱਸਿਆ ਕਿ ਮੁਢਲੀ ਜਾਂਚ ਕਰਨ ’ਤੇ ਉਸ ਨੂੰ ਚੇਚਕ ਹੋਣ ਦੇ ਨਿਸ਼ਾਨ ਨਹੀਂ ਮਿਲੇ ਹਨ।