ਮੁਜ਼ੱਫਰਨਗਰ (ਯੂਪੀ), 15 ਦਸੰਬਰ
ਯੂਪੀ ਦੇ ਮੁਜ਼ੱਫਰਨਗਰ ’ਚ ਵੱਡੀ ਗਿਣਤੀ ’ਚ ਖਾਪਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਤੇ ਇਹ ਖਾਪਾਂ 17 ਦਸੰਬਰ ਨੂੰ ਦਿੱਲੀ ਦੀ ਹੱਦ ਨੇੜੇ ਚੱਲ ਰਹੇ ਧਰਨੇ ’ਚ ਸ਼ਾਮਲ ਹੋਣਗੀਆਂ।
ਆਲ ਖਾਪ ਕੌਂਸਲ ਦੇ ਸਕੱਤਰ ਸੁਭਾਸ਼ ਬਾਲਿਆਨ ਨੇ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਸ਼ਾਹਪੁਰ ਥਾਣੇ ਅਧੀਨ ਪੈਂਦੇ ਸ਼ੋਰਮ ਪਿੰਡ ’ਚ ਖਾਪਾਂ ਦੇ ਮੁਖੀਆਂ ਦੀ ਮੀਟਿੰਗ ’ਚ ਲਿਆ ਗਿਆ।
ਉਨ੍ਹਾਂ ਕਿਹਾ ਕਿ ਖਾਪਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਹ ਕਾਨੂੰਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। -ਪੀਟੀਆਈ