ਜੰਮੂ, 17 ਅਕਤੂਬਰ
ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ‘ਵਾਦੀ ਵਿਚ ਹਾਲਾਤ ਆਮ ਵਾਂਗ ਹੋਣ’ ਦੇ ਦਾਅਵਿਆਂ ਦੇ ਹਵਾਲੇ ਨਾਲ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦੋਂ ਤੱਕ ‘ਨਿਆਂ’ ਨਹੀਂ ਮਿਲਦਾ ਹੱਤਿਆਵਾਂ ਨਹੀਂ ਰੁਕਣਗੀਆਂ। ਸ੍ਰੀਨਗਰ ਤੋਂ ਸੰਸਦ ਮੈਂਬਰ ਅਬਦੁੱਲਾ ਨੇ ਕਿਹਾ ਕਿ ਜੇਕਰ ਜ਼ਮੀਨੀ ਪੱਧਰ ’ਤੇ ਹਾਲਾਤ ਸੁਧਰੇ ਹੁੰਦੇ ਤਾਂ ਇਕ ਹੋਰ ਬੇਕਸੂਰ ਕਸ਼ਮੀਰੀ ਪੰਡਿਤ ਦੀ ਹੱਤਿਆ ਨਾ ਹੁੰਦੀ। -ਪੀਟੀਆਈ