ਚੰਡੀਗੜ੍ਹ, 22 ਅਪਰੈਲ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਕਿਸਾਨਾਂ ਨੇ ਅੱਜ ਕਿਹਾ ਕਿ ਮੈਡੀਕਲ ਆਕਸੀਜਨ ਲਿਜਾਣ ਵਾਲੇ ਵਾਹਨਾਂ ਨੂੰ ਰਾਹ ਦੇਣ ਲਈ ਸਿੰਘੂ ਬਾਰਡਰ ’ਤੇ ਕੌਮੀ ਮਾਰਗ ਦਾ ਇੱਕ ਹਿੱਸਾ ਖੋਲ੍ਹਿਆ ਜਾਵੇਗਾ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਇਹ ਫ਼ੈਸਲਾ ਲਿਆ ਹੈ। ਮੋਰਚੇ ਦੇ ਨੇਤਾ ਦਰਸ਼ਨਪਾਲ ਨੇ ਕਿਹਾ ਕਿ ਮੀਟਿੰਗ ’ਚ ਆਕਸੀਜਨ ਵਾਲੇ ਵਾਹਨਾਂ, ਐਂਬੂਲੈਂਸਾਂ ਤੇ ਅਜਿਹਾ ਹੀ ਹੋਰ ਐਮਰਜੈਂਸੀ ਵਾਲੇ ਵਾਹਨਾਂ ਨੂੰ ਰਾਹ ਦੇਣ ਲਈ ਸਿੰਘੂ ਬਾਰਡਰ ’ਤੇ ਕੌਮੀ ਮਾਰਗ ਦੇ ਇਕ ਪਾਸੇ ਸੜਕ ’ਤੇ ਲੱਗੇ ਬੈਰੀਕੇਡ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ’ਚ ਹਰ ਸੰਭਵ ਮਦਦ ਕਰਨਗੇ। -ਏਜੰਸੀ