ਨਵੀਂ ਦਿੱਲੀ, 2 ਦਸੰਬਰ
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਉੱਤਰੀ ਭਾਰਤ ਵਿਚ ਕੌਮੀ ਪੱਧਰ ’ਤੇ ਢੋਆ-ਢੁਆਈ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤ ਦੇ ਸੜਕ ਆਵਾਜਾਈ ਭਾਈਚਾਰੇ ਨੇ ਕਿਸਾਨ ਅੰਦੋਲਨ ਨੂੰ ਲਗਾਤਾਰ ਹਮਾਇਤ ਦਿੱਤੀ ਹੈ। ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਕੁਲਤਾਰਨ ਅਟਵਾਲ ਨੇ ਕਿਹਾ ਕਿ ਕਿਸਾਨ ਆਪਣੇ ਜਾਇਜ਼ ਅਧਿਕਾਰਾਂ ਲਈ ਲੜ ਰਹੇ ਹਨ। ਭਾਰਤ ਦੇ ਸੜਕ ਆਵਾਜਾਈ ਸੈਕਟਰ ਦੀ ਤਰ੍ਹਾਂ ਖੇਤੀ ਸੈਕਟਰ ਦੇਸ਼ ਦੀ ਰੀੜ੍ਹ ਦੀ ਹੱਡੀ ਅਤੇ ਜੀਵਨ ਰੇਖਾ ਹੈ। ਕਿਸਾਨ ਸੱਚਮੁੱਚ ਹੀ ਦੇਸ਼ ਨੂੰ ਭੋਜਨ ਦੇਣ ਵਾਲੇ ਹਨ। ਪੇਂਡੂ ਪਰਿਵਾਰਾਂ ਵਿਚੋਂ 70 ਪ੍ਰਤੀਸ਼ਤ ਖੇਤੀਬਾੜੀ ’ਤੇ ਨਿਰਭਰ ਕਰਦੇ ਹਨ। ਪੂਰਾ ਉੱਤਰ ਭਾਰਤ ਪ੍ਰਭਾਵਿਤ ਹੋਇਆ ਹੈ ਤੇ ਹਜ਼ਾਰਾਂ ਟਰੱਕ ਖਾਣਾ, ਸਬਜ਼ੀਆਂ ਅਤੇ ਹੋਰ ਸਮਾਨ ਲੈ ਕੇ ਜਾਂਦੇ ਹਨ। -ਏਜੰਸੀ