ਹੈਦਰਾਬਾਦ, 24 ਮਈ
ਭਾਰਤ ਬਾਇਓਟੈਕ ਵਲੋਂ ਕਰੋਨਾ ਟੀਕੇ ਕੋਵੈਕਸਿਨ ਦੇ ਬੱਚਿਆਂ ’ਤੇ ਟਰਾਇਲ ਜੂਨ ਤੋਂ ਕੀਤੇ ਜਾਣਗੇ। ਦਵਾਈ ਨਿਰਮਾਤਾ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਿਆਂ ’ਤੇ ਇਸ ਵੈਕਸਿਨ ਦੇ ਟਰਾਇਲ ਕਰਨ ਦੀ ਮਨਜ਼ੂਰੀ ਮਿਲ ਗਈ ਹੈ ਤੇ ਕੰਪਨੀ ਵਲੋਂ 2 ਤੋਂ 18 ਸਾਲ ਦੇ ਬੱਚਿਆਂ ’ਤੇ ਟਰਾਇਲ ਕੀਤੇ ਜਾਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਾਲ ਦੀ ਤੀਜੀ ਤਿਮਾਹੀ ਵਿਚ ਇਸ ਸਬੰਧੀ ਲਾਇਸੈਂਸ ਮਿਲ ਸਕਦਾ ਹੈ।-ਪੀਟੀਆਈ