ਚੇਨੱਈ, 2 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਤਾਮਿਲਨਾਡੂ ਵਿਧਾਨ ਸਭਾ ਵਿਚ ਸਾਬਕਾ ਮੁੱਖ ਮੰਤਰੀ ਮਰਹੂਮ ਐਮ. ਕਰੁਣਾਨਿਧੀ ਦੀ ਇਕ ਤਸਵੀਰ ਤੋਂ ਪਰਦਾ ਹਟਾਇਆ। ਕੋਵਿੰਦ ਇੱਥੇ ਤਾਮਿਲਨਾਡੂ ਵਿਧਾਨ ਸਭਾ ਦੇ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਡੀਐਮਕੇ ਦੇ ਸਾਬਕਾ ਪ੍ਰਧਾਨ ਦੀ ਤਸਵੀਰ ਤੋਂ ਪਰਦਾ ਹਟਾਉਣ ਮੌਕੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੇ ਕਰੁਣਾਨਿਧੀ ਦੇ ਪੁੱਤਰ ਮੁੱਖ ਮੰਤਰੀ ਐਮ.ਕੇ. ਸਟਾਲਿਨ ਵੀ ਮੌਜੂਦ ਸਨ। ਕਰੁਣਾਨਿਧੀ ਪਹਿਲੀ ਵਾਰ 1957 ਵਿਚ ਵਿਧਾਇਕ ਬਣੇ ਸਨ ਤੇ ਉਸ ਤੋਂ ਬਾਅਦ 2016 ਤੱਕ 13 ਵਾਰ ਵਿਧਾਇਕ ਬਣ ਕੇ ਵਿਧਾਨ ਸਭਾ ਵਿਚ ਆਏ ਤੇ ਕਦੇ ਨਹੀਂ ਹਾਰੇ। -ਪੀਟੀਆਈ