ਟ੍ਰਿਬਿਊਨ ਨਿਊਜ਼ ਸਰਵਿਸ
ਸ਼ਿਮਲਾ, 25 ਜੂਨ
ਕੁੱਲੂ ਦੇ ਐੱਸਪੀ ਗੌਰਵ ਸਿੰਘ ਅਤੇ ਮੁੱਖ ਮੰਤਰੀ ਦੇ ਪੀਐੱਸਓ ਬਲਵੰਤ ਸਿੰਘ, ਜੋ ਕੁੱਲੂ ਦੇ ਭੂੰਤਰ ਏਅਰਪੋਰਟ ਦੇ ਬਾਹਰ ਆਪਸ ਵਿੱਚ ਲੜ ਰਹੇ ਸਨ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਦੇ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਦੋਵਾਂ ਦੇ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਵਰਨਣਯੋਗ ਹੈ ਕਿ ਦੋਵਾਂ ਨੇ ਹਵਾਈ ਅੱਡੇ ਦੇ ਬਾਹਰ ਇਕ ਦੂਜੇ ਦੇ ਕਥਿਤ ਤੌਰ ’ਤੇ ਥੱਪੜ ਤੇ ਠੁੱਡੇ ਮਾਰੇ ਸਨ।