ਨਵੀਂ ਦਿੱਲੀ, 5 ਅਕਤੂਬਰ
ਭਾਰਤੀ ਐਡੀਟਰਜ਼ ਗਿਲਡ (ਈਜੀਆਈ) ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ’ਚ ਟੀਵੀ ਪੱਤਰਕਾਰ ਰਮਨ ਕਸ਼ਯਪ ਦੀ ਮੌਤ ਹੋਣਾ ਹਿਲਾ ਦੇਣ ਵਾਲੀ ਘਟਨਾ ਹੈ ਤੇ ਇਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ। ਈਜੀਆਈ ਨੇ ਮੰਗ ਕੀਤੀ ਕਿ ਪੱਤਰਕਾਰ ਦੀ ਮੌਤ ਨਾਲ ਸਬੰਧਤ ਘਟਨਾ ਦੀ ਅਦਾਲਤ ਦੀ ਅਗਵਾਈ ਹੇਠ ਵੱਖਰੇ ਤੌਰ ’ਤੇ ਜਾਂਚ ਹੋਣੀ ਚਾਹੀਦੀ ਹੈ। ਈਜੀਆਈ ਨੇ ਕਿਹਾ ਕਿ ਕਸ਼ਯਪ ਦੀ ਮੌਤ ਸਬੰਧੀ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਹਨ ਤੇ ਇਨ੍ਹਾਂ ’ਚੋਂ ਇੱਕ ਦਾਅਵਾ ਇਹ ਵੀ ਹੈ ਕਿ ਕਸ਼ਯਪ ਦੀ ਮੌਤ ਗੋਲੀ ਵੱਜਣ ਕਾਰਨ ਹੋਈ ਹੈ। -ਪੀਟੀਆਈ