ਨਵੀਂ ਦਿੱਲੀ, 17 ਸਤੰਬਰ
ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਲਕਸ਼ਮੀ ਵਿਲਾਸ ਪੈਲੇਸ ਹੋਟਲ ਨਾਲ ਜੁੜੇ ਸਾਲ 2002 ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੌਰੀ ਨੂੰ ਇਸ ਕੇਸ ਦਾ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਰੁਣ ਸ਼ੌਰੀ, ਸਾਬਕਾ ਅਫਸਰਸ਼ਾਹੀ ਪ੍ਰਦੀਪ ਬੈਜਲ ਅਤੇ ਹੋਟਲ ਦੀ ਜੋਤਸ਼ਨਾ ਸੂਰੀ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਹੈ ਕਿ ਹੋਟਲ ਨੂੰ ਅਰੁਣ ਸ਼ੌਰੀ ਦੀ ਨਿਗਰਾਨੀ ਹੇਠ ਵੱਡੇ ਘਾਟੇ ’ਤੇ ਵੇਚਿਆ ਗਿਆ ਸੀ।ਸ੍ਰੀ ਸ਼ੌਰੀ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਮੰਤਰੀ ਸਨ। ਅਦਾਲਤ ਨੇ ਕਿਹਾ ਕਿ ਉਸ ਸਮੇਂ ਹੋਟਲ ਲਕਸ਼ਮੀ ਵਿਲਾਸ ਦੀ ਕੀਮਤ 252 ਕਰੋੜ ਸੀ ਪਰ ਇਹ 7.5 ਕਰੋੜ ਵਿੱਚ ਵੇਚ ਦਿੱਤਾ ਗਿਆ।