ਲਖਨਊ: ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਹਾਲੇ ਵੀ ਇੱਥੇ ਮੇਦਾਂਤਾ ਹਸਪਤਾਲ ਦੇ ਆਈਸੀਯੂ ’ਚ ਦਾਖ਼ਲ ਹਨ। ਹਸਪਤਾਲ ਦੇ ਡਾਇਰੈਕਟਰ ਡਾਕਟਰ ਰਾਕੇਸ਼ ਕਪੂਰ ਨੇ ਦੱਸਿਆ ਕਿ ਸ੍ਰੀ ਟੰਡਨ ਦਾ ਇਲਾਜ ਚੱਲ ਰਿਹਾ ਹੈ। ਸਾਹ ਲੈਣ ’ਚ ਮੁਸ਼ਕਲ, ਬੁਖ਼ਾਰ ਤੇ ਪਿਸ਼ਾਬ ਸਬੰਧੀ ਮੁਸ਼ਕਲ ਕਾਰਨ 85 ਵਰ੍ਹਿਆਂ ਦੇ ਲਾਲਜੀ ਟੰਡਨ 11 ਜੂਨ ਤੋਂ ਹਸਪਤਾਲ ’ਚ ਦਾਖਲ ਹਨ। ਹਸਪਤਾਲ ਵੱਲੋਂ ਐਤਵਾਰ ਨੂੰ ਜਾਰੀ ਬੁਲੇਟਿਨ ਮੁਤਾਬਕ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। -ਪੀਟੀਆਈ