ਪਟਨਾ, 27 ਅਕਤੂਬਰ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਗੁਰਦੇ ਦਾ ਅਪਰੇਸ਼ਨ ਕਰਵਾਏ ਬਗ਼ੈਰ ਹੀ ਸਿੰਗਾਪੁਰ ਤੋਂ ਪਰਤ ਆਏ ਹਨ। ਹਾਲਾਂਕਿ ਕੁਝ ਜ਼ਰੂਰੀ ਜਾਂਚ ਕਰਨ ਤੋਂ ਬਾਅਦ ਉਹ ਇਕ ਵਾਰ ਫਿਰ ਅਦਾਲਤ ਤੋਂ ਸਿੰਗਾਪੁਰ ਜਾਣ ਦੀ ਇਜਾਜ਼ਤ ਮੰਗਣਗੇ। ਪਿਛਲੇ ਕੁਝ ਸਾਲਾਂ ਤੋਂ ਗੁਰਦਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਲਾਲੂ ਦੀਵਾਲੀ ਦੀ ਰਾਤ ਸਿੰਗਾਪੁਰ ਤੋਂ ਦਿੱਲੀ ਪਹੁੰਚੇ, ਜਿੱਥੇ ਉਹ ਆਪਣੀ ਵੱਡੀ ਬੇਟੀ ਅਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਦੇ ਘਰ ਠਹਿਰੇ ਹੋਏ ਹਨ।