ਨਵੀਂ ਦਿੱਲੀ, 24 ਸਤੰਬਰ
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਅਮਿਤ ਸ਼ਾਹ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ। ਉਨ੍ਹਾਂ ਦੀ ਸਰਕਾਰ ਬਿਹਾਰ ਵਿਚ ਸੱਤਾ ਤੋਂ ਬਾਹਰ ਹੋ ਗਈ ਹੈ। ਭਾਜਪਾ ਨੂੰ 2024 ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸੇ ਲਈ ਉਹ ਉੱਥੇ ਦੌੜ ਕੇ ਜਾਂਦੇ ਹਨ ਤੇ ਜੰਗਲ ਰਾਜ ਤੇ ਹੋਰ ਗੱਲਾਂ ਕਰਦੇ ਹਨ। ਉਹ ਜਦ ਗੁਜਰਾਤ ਵਿਚ ਸਨ ਤਾਂ ਉਨ੍ਹਾਂ ਕੀ ਕੀਤਾ ਸੀ। ਜੰਗਲ ਰਾਜ ਤਾਂ ਗੁਜਰਾਤ ਵਿਚ ਸੀ ਜਦ ਉਹ ਉੱਥੇ ਸਨ।’ ਦੱਸਣਯੋਗ ਹੈ ਕਿ ਸ਼ਾਹ ਲਗਾਤਾਰ ਬਿਹਾਰ ਦੇ ਸੱਤਾਧਾਰੀ ਗੱਠਜੋੜ ਨੂੰ ਨਿਸ਼ਾਨਾ ਬਣਾ ਰਹੇ ਹਨ। ਲਾਲੂ ਨੇ ਇਸ ਮੌਕੇ ਵਿਰੋਧੀ ਧਿਰ ਨੂੰ ਇਕ ਕਰਨ ਉਤੇ ਜ਼ੋਰ ਦਿੱਤਾ। ਦੱਸਣਯੋਗ ਹੈ ਕਿ ਲਾਲੂ ਯਾਦਵ ਭਲਕੇ ਨਵੀਂ ਦਿੱਲੀ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮੌਜੂਦਗੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣਗੇ। -ਪੀਟੀਆਈ