ਪਟਨਾ, 10 ਨਵੰਬਰ
ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜ ਪ੍ਰਤਾਪ ਯਾਦਵ ਹਸਨਪੁਰ ਸੀਟ ਤੋਂ 21,139 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ। ਯਾਦਵ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਹਨ। ਉਨ੍ਹਾਂ ਆਪਣੇ ਵਿਰੋਧੀ ਜਨਤਾ ਦਲ ਯੂਨਾਈਟਿਡ ਦੇ ਰਾਜ ਕੁਮਾਰ ਰਾਏ ਨੂੰ ਹਰਾਇਆ। ਯਾਦਵ ਨੇ ਵੈਸ਼ਾਲੀ ’ਚ ਆਪਣੀ ਪਹਿਲੀ ਮਹੂਆ ਸੀਟ ਛੱਡਣ ਮਗਰੋਂ ਸਮਸਤੀਪੁਰ ਜ਼ਿਲ੍ਹੇ ਵਿੱਚ ਨਵੀਂ ਸੀਟ ਤੋਂ ਚੋਣ ਲੜੀ ਸੀ। ਸਾਲ 2015 ’ਚ ਪਹਿਲੀ ਜਿੱਤ ਦਰਜ ਕਰਨ ਮਗਰੋਂ ਸੂਬੇ ਦੀ ਵਿਧਾਨ ਸਭਾ ’ਚ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। -ਪੀਟੀਆਈ