ਨਵੀਂ ਦਿੱਲੀ: ਕਰਦਾਤਾਵਾਂ ਨੂੰ ਰਾਹਤ ਦਿੰਦਿਆਂ ਸਰਕਾਰ ਨੇ ਅੱਜ ਵਿੱਤੀ ਵਰ੍ਹੇ 2019-20 ਲਈ ਵਿਅਕਤੀਗਤ ਕਰਦਾਤਾਵਾਂ ਲਈ ਆਮਦਨ ਕਰ ਰਿਟਰਨਾਂ ਦਾਇਰ ਕਰਨ ਦੀ ਆਖਰੀ ਮਿਤੀ ’ਚ 31 ਦਸੰਬਰ ਤੱਕ ਇੱਕ ਮਹੀਨੇ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਅਜਿਹੇ ਕਰਦਾਤਾਵਾਂ, ਜਿਨ੍ਹਾਂ ਦੇ ਖਾਤਿਆਂ ਦੇ ਆਡਿਟ ਦੀ ਲੋੜ ਹੈ, ਲਈ ਆਮਦਨ ਕਰ ਰਿਟਰਨਾਂ ਦਾਇਰ ਕਰਨ ਦੀ ਆਖ਼ਰੀ ਮਿਤੀ ਵਿੱਚ 31 ਜਨਵਰੀ, 2021 ਤੱਕ ਦਾ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਵਲੋਂ ਜਾਰੀ ਬਿਆਨ ’ਚ ਦਿੱਤੀ ਗਈ। ਸਰਕਾਰ ਨੇ ਪਹਿਲਾਂ ਮਈ ਵਿੱਚ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਵਿੱਤੀ ਸਾਲ 2019-20 ਲਈ ਆਮਦਨ ਕਰ ਰਿਟਰਨਾਂ ਦਾਇਰ ਕਰਨ ਦੀ ਆਖ਼ਰੀ ਮਿਤੀ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕਰ ਦਿੱਤੀ ਸੀ। -ਪੀਟੀਆਈ