ਮੁੰਬਈ: ਉੱਘੀ ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਮੁੜ ਵੈਂਟੀਲੇਟਰ ਉਤੇ ਰੱਖਿਆ ਗਿਆ ਹੈ। 92 ਸਾਲਾ ਗਾਇਕਾ ਨੂੰ ਪਹਿਲਾਂ ਕਰੋਨਾ ਹੋ ਗਿਆ ਸੀ ਪਰ ਹਲਕੇ ਲੱਛਣ ਸਨ। ਲਤਾ ਨੂੰ 8 ਜਨਵਰੀ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕੀਤਾ ਗਿਆ ਸੀ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਪ੍ਰਤਿਤ ਸਮਦਾਨੀ ਨੇ ਦੱਸਿਆ ਕਿ ਗਾਇਕਾ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦਾ ਇਲਾਜ ਲਗਾਤਾਰ ਆਈਸੀਯੂ ਵਿਚ ਹੀ ਕੀਤਾ ਜਾ ਰਿਹਾ ਹੈ ਤੇ ਉਹ ਵੈਂਟੀਲੇਟਰ ਉਤੇ ਹਨ। -ਪੀਟੀਆਈ