ਨਵੀਂ ਦਿੱਲੀ, 14 ਜੁਲਾਈ
ਸੀਬੀਆਈ ਨੇ ਕਨੇਰਾ ਬੈਂਕ ਦੀ ਅਗਵਾਈ ਵਾਲੀਆਂ ਵਿੱਤੀ ਸੰਸਥਾਵਾਂ ਨਾਲ 55.27 ਕਰੋੜ ਦੀ ਕਥਿਤ ਧੋਖਾਧੜੀ ਦੇ ਸਬੰਧ ਵਿੱਚ ਹੀਰਿਆਂ ਦੇ ਕਾਰੋਬਾਰੀ ਮੇਹੁਲ ਚੋਕਸੀ ਖ਼ਿਲਾਫ਼ ਤਾਜ਼ਾ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਇਹ ਕਾਰਵਾਈ ਬੈਂਕ ਵੱਲੋਂ 30 ਅਗਸਤ 2021 ਨੂੰ ਦਿੱਤੀ ਗਈ ਸ਼ਿਕਾਇਤ ਦੇ ਇਕ ਸਾਲ ਮਗਰੋਂ ਕੀਤੀ ਹੈ। ਬੈਂਕ ਨੇ ਬੇਜ਼ਲ ਜਿਊਲਰੀ, ਜਿਸ ਨੂੰ ਪਹਿਲਾਂ ਡੀਐਡਮਜ਼ ਜਿਊਲਰੀ ਵਜੋਂ ਵੀ ਜਾਣਿਆ ਜਾਂਦਾ ਸੀ, ਅਤੇ ਉਸ ਦੇ ਡਾਇਰੈਕਟਰਾਂ ਮੇਹੁਲ ਚੋਕਸੀ, ਚੇਤਨਾ ਜਾਵੇਰੀ, ਦਿਨੇਸ਼ ਭਾਟੀਆ ਤੇ ਮਿਲਿੰਦ ਲਿਮਾਏ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਡੀਐਡਮਜ਼ ਜਿਊਲਰੀ, ਗੀਤਾਂਜਲੀ ਜੈੱਮਸ ਦਾ ਹੀ ਹਿੱਸਾ ਹੈ। ਮਹਾਰਾਸ਼ਟਰ ਸਰਕਾਰ ਨੇ ਸੀਬੀਆਈ ਨੂੰ ਇਸ ਕੇਸ ਦੀ ਜਾਂਚ ਲਈ 22 ਫਰਵਰੀ ਨੂੰ ਪ੍ਰਵਾਨਗੀ ਦਿੱਤੀ ਸੀ। -ਪੀਟੀਆਈ