ਪਟਨਾ, 6 ਅਗਸਤ
ਬਿਹਾਰ ਦੇ ਡੀਜੀਪ ਗੁਪਤੇਸ਼ਵਰ ਪਾਂਡੇ ਨੇ ਅੱਜ ਜੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਦੀ ਜਾਂਚ ਲਈ ਮੁੰਬਈ ਗਏ ਆਈਪੀਐਸ ਅਧਿਕਾਰੀ ਨੂੰ “ਜ਼ਬਰੀ ਇਕਾਂਤਵਾਸ” ਵਿੱਚੋਂ ਰਿਹਾਅ ਨਾ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਈਪੀਐੱਸ ਅਧਿਕਾਰੀ ਵਿਨੈ ਤਿਵਾੜੀ ਨੂੰ ਬਿਹਾਰ ਪੁਲੀਸ ਨੇ ਜਾਂਚ ਲਈ ਭੇਜਿਆ ਸੀ ਪਰ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਰਾਜ ਦੇ ਐਡਵੋਕੇਟ ਜਨਰਲ ਨਾਲ ਸਲਾਹ ਕਰਨਗੇ।