ਨਵੀਂ ਦਿੱਲੀ: ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਪਾਲਿਸੀ ਧਾਰਕਾਂ ਨੂੰ ਕੰਪਨੀ ਦੇ ਆਈਪੀਓ ’ਚ ਹਿੱਸਾ ਲੈਣ ਲਈ ਆਪਣੇ ਪਾਲਿਸੀ ਰਿਕਾਰਡ ’ਚ ਸਥਾਈ ਖਾਤਾ ਨੰਬਰ (ਪੈਨ) ਦੇ ਵੇਰਵੇ ਅਪਡੇਟ ਕਰਨੇ ਪੈਣਗੇ। ਐੱਲਆਈਸੀ ਦੇ ਆਈਪੀਓ ਲਈ ਜਮ੍ਹਾਂ ਦਸਤਾਵੇਜ਼ ਤੋਂ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਅਨੁਸਾਰ ਪੈਨ ਦੇ ਵੇਰਵੇ 28 ਫਰਵਰੀ ਤੱਕ ਅਪਡੇਟ ਕਰਨੇ ਹੋਣਗੇ। ਜਨਤਕ ਖੇਤਰ ਦੀ ਬੀਮਾ ਕੰਪਨੀ ਨੇ 13 ਫਰਵਰੀ ਨੂੰ ਸੇਬੀ ਕੋਲ ਆਈਪੀਓ ਦਸਤਾਵੇਜ਼ ਜਮ੍ਹਾਂ ਕਰਵਾਏ ਹਨ। -ਪੀਟੀਆਈ