ਨਵੀਂ ਦਿੱਲੀ, 16 ਅਗਸਤ
ਸਰਕਾਰੀ ਮਾਲਕੀ ਵਾਲੀ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਰੁਕੀਆਂ ਪਈਆਂ ਵਿਅਕਤੀਗਤ ਬੀਮਾ ਪਾਲਿਸੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ 17 ਅਗਸਤ ਤੋਂ 21 ਅਕਤੂਬਰ 2022 ਤੱਕ ਜਾਰੀ ਰਹੇਗੀ। ਬੀਮਾ ਕੰਪਨੀ ਦੇ ਬਿਆਨ ਮੁਤਾਬਕ, ਯੂ-ਲਿਪ ਨੂੰ ਛੱਡ ਕੇ ਬੀਮਾ ਪਾਲਿਸੀ ਪ੍ਰੀਮੀਅਮ ਨਾ ਭਰੇ ਜਾ ਸਕਣ ਵਾਲੇ ਸਮੇਂ ਤੋਂ ਪੰਜ ਸਾਲ ਤੱਕ ਦੀ ਮਿਆਦ ਦੇ ਅੰਦਰ ਕੁੱਝ ਸ਼ਰਤਾਂ ਨਾਲ ਮੁੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਘੱਟ ਮਿਆਦ ਵਾਲੀਆਂ ਬੀਮਾ ਪਾਲਿਸੀਆਂ ਲਈ ਕੋਈ ਫ਼ੀਸ ਨਹੀਂ ਲੱਗੇਗੀ। –ਪੀਟੀਆਈ