ਨਵੀਂ ਦਿੱਲੀ, 4 ਮਾਰਚ
ਸਰਕਾਰ ਦੇ ਈਜ ਆਫ ਲਿਵਿੰਗ (ਸੌਖੀ ਜ਼ਿੰਦਗੀ) ਦੇ ਤੈਅ ਕੀਤੇ ਮਾਪਦੰਡਾਂ ਵਿੱਚ 111 ਸ਼ਹਿਰਾਂ ਵਿੱਚੋਂ ਬੰਗਲੌਰ ਪਹਿਲੇ, ਪੁਣੇ ਦੂਜੇ ਤੇ ਅਹਿਮਦਾਬਾਦ ਤੀਜੇ ਨੰਬਰ ’ਤੇ ਹੈ। ਦਸ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਭ ਤੋਂ ਉਪਰ ਹੈ। ਨਵੀਂ ਦਿੱਲੀ ਨਗਰ ਪਾਲਿਕਾ ਕੌਂਸਲ ਨੇ ਦਸ ਲੱਖ ਤੋਂ ਘੱਟ ਆਬਾਦੀ ਦੇ ਵਰਗ ਵਿੱਚ ਸਰਕਾਰ ਦੇ ਨਗਰ ਪਾਲਿਕਾ ਪ੍ਰਦਰਸ਼ਨ ਸੂਚਕਅੰਕ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇੰਦੌਰ ਨੇ ਦਸ ਲੱਖ ਤੋਂ ਵੱਧ ਆਬਾਦੀ ਦੇ ਵਰਗ ਵਿੱਚ ਸਰਕਾਰ ਦੇ ਨਗਰ ਪਾਲਿਕਾ ਪ੍ਰਦਰਸ਼ਨ ਸੂਚਕਅੰਕ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਇਸ ਵਰਗ ਵਿੱਚ ਚੰਡੀਗੜ੍ਹ 23ਵੇਂ ਸਥਾਨ ’ਤੇ ਰਿਹਾ। ਜਦਕਿ ਗਾਜ਼ੀਆਬਾਦ, ਆਗਰਾ ਤੇ ਫਰੀਦਾਬਾਦ ਕ੍ਰਮਵਾਰ 20ਵੇਂ 24ਵੇਂ ਅਤੇ 40ਵੇਂ ਸਥਾਨ ’ਤੇ ਰਹੇ।