ਜਲਪਾਇਗੁੜੀ/ਕੋਲਕਾਤਾ: ਊੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੀਤਾ ਵਾਂਗ ਹਾਥਰਸ ਦੀ ਮਹਿਲਾ ਨੂੰ ਵੀ ‘ਅਗਨੀ ਪ੍ਰੀਖਿਆ’ ਦੇਣੀ ਪਈ ਹੈ ਜਿਸ ਦੀ ਕਥਿਤ ਸਮੂਹਿਕ ਜਬਰ-ਜਨਾਹ ਮਗਰੋਂ ਮੌਤ ਹੋ ਗਈ ਸੀ ਅਤੇ ਪੁਲੀਸ ਨੇ ਰਾਤ ਸਮੇਂ ਊਸ ਦੀ ਚਿਖਾ ਨੂੰ ਅਗਨੀ ਦਿਖਾ ਦਿੱਤੀ ਸੀ। ਜਲਪਾਇਗੁੜੀ ਜ਼ਿਲ੍ਹੇ ’ਚ ਸਰਕਾਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕੇਸ ਨਾਲ ਨਜਿੱਠਣ ਲਈ ਯੂਪੀ ਪੁਲੀਸ ’ਤੇ ਸਵਾਲ ਊਠਾਏ। ਊਨ੍ਹਾਂ ਕਿਹਾ ਕਿ ਜੇਕਰ ਜੁਰਮ ਹੋਇਆ ਹੈ ਤਾਂ 72 ਘੰਟਿਆਂ ਦੇ ਅੰਦਰ ਕਾਰਵਾਈ ਹੋਣੀ ਚਾਹੀਦੀ ਸੀ।
-ਪੀਟੀਆਈ